Gyan IQ .com
- About “Gyan IQ” Website.
- Gyan IQ – An Educational website for the students of classes 5, 6, 7, 8, 9, 10, and 12. English Essay, Hindi Essay, Moral Stories, Punjabi Essay etc.
- Privacy Policy
- Punjabi Essay on Various Topics, Current Issues, latest Topics, ਪੰਜਾਬੀ ਨਿਬੰਧ, Social issues for Students.
- Search for:
- About “Gyan IQ” Website.
- Moral Story
- English Poems
- General Knowledge
- Punjabi Essay
- हिन्दी निबन्ध
Punjabi Essay on “Man Jite Jag Jeet”, “ਮਨ ਜੀਤੈ ਜਗ ਜੀਤ” Punjabi Essay, Paragraph, Speech for Class 7, 8, 9, 10, and 12 Students in Punjabi Language.
ਮਨ ਜੀਤੈ ਜਗ ਜੀਤ
Man Jite Jag Jeet
ਭੂਮਿਕਾ – ਮਨ ਜੀਤੈ ਜਗ ਜੀਤ ਦੇ ਅਰਥ ਹਨ- ਮਨ ਤੇ ਕਾਬੂ ਪਾਉਣ ਨਾਲ ਜਗ ਦੀ ਪਾਤਸ਼ਾਹੀ ਪ੍ਰਾਪਤ ਹੋ ਜਾਂਦੀ ਹੈ । ਇਹ ਕਥਨ ਗੁਰੁ ਨਾਨਕ ਦੇਵ ਜੀ ਦਾ ਹੈ।
ਮੁੱਢ ਕਦੀਮ ਤੋਂ ਸ਼ਕਤੀ ਨਾਲ ਜਗ ਨੂੰ ਜਿੱਤਣ ਦੇ ਅਸਫ਼ਲ ਯਤਨ-ਮੁੱਢ ਕਦੀਮ ਤੋਂ ਸ਼ਕਤੀਵਰ ਤੇ ਸੂਰਬੀਰ ਮਨੁੱਖ ਸਾਰੇ ਸੰਸਾਰ ਤੇ ਰਾਜ ਕਰਨ ਦੀ ਲਾਲਸਾ ਕਰਕੇ ਮਾਰ ਧਾੜ ਤੇ ਖੂਨ-ਖਰਾਬਾ ਕਰਦਾ ਆਇਆ ਹੈ। ਇਹ ਹਵਸ ਨੂੰ ਪੂਰਿਆਂ ਕਰਨ ਲਈ ਕੌਰਵਾਂ-ਪਾਂਡਵਾਂ ਵਿਚਕਾਰ ਕੁਰੂਕਸ਼ੇਤਰ ਵਿਚ ਮਹਾਂਭਾਰਤ ਦੀ ਲੜਾਈ ਹੋਈ।ਇਸ ਲਾਲਚ ਖ਼ਾਤਰ ਗੌਰੀਆਂ, ਗੱਜ਼ਨਵੀਆਂ ਤੇ ਅਬਦਾਲੀਆਂ ਆਦਿ ਨੇ ਭਾਰਤ ਦੀ ਪਵਿੱਤਰ ਧਰਤੀ ਨੂੰ ਲਤਾੜਿਆ।ਇਸ ਲਾਲਚ ਪਿੱਛੇ ਵੀਹਵੀਂ ਸਦੀ ਵਿਚ 1914-18 ਈ. ਤੋਂ 1939-45 ਈ. ਵਿਚ ਦੋ ਮਹਾਨ ਯੁੱਧ ਹੋਏ ਅਤੇ ਹੁਣ ਤੀਜੇ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਹਨ।ਕਿੰਨੀ ਮਾਰੂ, ਉਜਾੜ, ਹਾਨੀਕਾਰਕ ਤੇ ਵਿਨਾਸ਼ਕਾਰੀ ਇਹ ਲਾਲਸਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਕੁਝ ਬਾਬਰ ਕਰ ਰਿਹਾ ਸੀ । ਗੁਰੂ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ ਜਗ ਨਹੀਂ ਜਿੱਤਿਆ ਜਾਂਦਾ, ਇਸ ਤਰ੍ਹਾਂ ਚੱਕਰਵਰਤੀ ਰਾਜਾ ਨਹੀਂ ਬਣਿਆ ਜਾਂਦਾ। ਉਨ੍ਹਾਂ ਨੇ ਕਿਹਾ ਜਗ ਦੀ ਬਾਦਸ਼ਾਹੀ ਤਾਂ ਆਪਣੇ ਚੰਚਲ ਮਨ ਉੱਤੇ ਕਾਬੂ ਪਾਉਣ ਨਾਲ ਪ੍ਰਾਪਤ ਹੁੰਦੀ ਹੈ। ਅਸਲ ਵਿਚ ਕਾਬੁ ਮਨ ਵਿਚ ਇਸ ਤਰ੍ਹਾਂ ਦੀ ਲਾਲਸਾ ਉਪਜਦੀ ਹੀ ਨਹੀਂ, ਅਜਿਹੀਆਂ ਇੱਛਾਵਾਂ ਵੱਲੋਂ ਮਨ ਮਰਿਆ ਹੁੰਦਾ ਹੈ। ਕਿਉਂਕਿ ਇਸ ਸਥਿਤੀ ਵਿਚ ਸਬਰ-ਸੰਤੋਖ ਰਾਜ ਕਰ ਰਿਹਾ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਅਨੁਸਾਰ ਦਾਨਵ ਸ਼ਕਤੀ ਤੇ ਕਾਬੂ ਪਾਉਣ ਲਈ ਮਨ ਅਤੇ ਜਗਨੂੰ ਜਿੱਤਣਾਹਰ ਜੀਵ ਵਿਚ ਦੋ ਸ਼ਕਤੀਆਂ-ਵ ਸ਼ਕਤੀ ਤੇ ਦਾਨਵ ਸ਼ਕਤੀ ਹੁੰਦੀਆਂ ਹਨ।ਦਿੱਵ ਜਾਂਦੇਵ ਸ਼ਕਤੀ ਸਦਾ ਸ਼ੁੱਭ ਕਰਮਾਂ ਵੱਲ ਪ੍ਰੇਰਦੀ ਹੈ ਅਤੇ ਦਾਨਵ ਜਾਂ ਭੂਤ ਸ਼ਕਤੀ ਹਮੇਸ਼ਾ ਵਿਸ਼ੇ-ਵਿਕਾਰਾਂ-ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵੱਲ।ਉਸ ਪਾਣੀ ਦੀ ਚੰਚਲ ਮਨ ਤੇ ਜਿੱਤ ਹੁੰਦੀ ਹੈ ਜਿਸ ਦੇ ਮਨ ਦੀਆਂ ਵਾਗਾਂ ਦਿੱਵ ਸ਼ਕਤੀ ਦੇ ਹੱਥ ਵਿਚ ਹੁੰਦੀਆਂ ਹਨ।ਉਹ ਨਾ ਕੇਵਲ ਆਪਣੇ ਮਨ ਨੂੰ ਹੀ ਜਿੱਤਦਾ ਹੈ, ਸਗੋਂ ਮਨ ਕਾਬੂ ਕਰ ਕੇ ਪੈਦਾ ਹੋਏ ਗੁਣਾਂ ਸਦਕਾਜਗਦੇ ਨਾਲ-ਨਾਲ ਜਗ ਦੇ ਰਚਨਹਾਰ ਨੂੰ ਵੀ ਜਿੱਤ ਲੈਂਦਾ ਹੈ। ਨਾਨਕ ਦੇਵ, ਮਹਾਤਮਾ ਬੁੱਧ ਤੇ ਯਸੂ ਮਸੀਹ ਆਦਿ ਅਜਿਹੇ ਮਹਾਂ ਵਿਅਕਤੀ ਹੋਏ ਹਨ। ਇਨ੍ਹਾਂ ਨੇ ਆਪਣੇ ਸ਼ੁੱਭ ਕਰਮਾਂ ਸਦਕਾ ਜਗ ਨੂੰ ਅਜਿਹਾ ਜਿੱਤਿਆ ਤੇ ਇਹ ਹੁਣ ਵੀ ਲੁਕਾਈ ਦੇ ਮਨਾਂ ਤੇ ਰਾਜ ਕਰ ਰਹੇ ਹਨ। ਇਨ੍ਹਾਂ ਨੂੰ ਹੁਣ ਵੀ ਲੋਕੀਂ ਗੁਰੂ ਪੀਰ ਜਾਂ ਪੈਗੰਬਰ ਜਾਣ ਕੇ ਸਿਮਰਦੇ, ਸਤਿਕਾਰਦੇ ਤੇ ਵਡਿਆਉਂਦੇ ਹਨ ਅਤੇ ਰਹਿੰਦੀ ਦੁਨੀਆਂ ਤਕ ਪੁਜਦੇ-ਪਿਆਰਦੇ ਰਹਿਣਗੇ।
ਮਨ ਨੂੰ ਜਿੱਤਣ ਦਾ ਢੰਗ – ਪਹਿਲਾਂ ਪਹਿਲ ਮਨ ਨੂੰ ਜਿੱਤਣ ਲਈ ਘਰ-ਬਾਰ ਛੱਡ ਕੇ ਜੰਗਲਾਂ ਵਿਚ ਆਸਣ ਜਮਾਏ ਜਾਂਦੇ ਸਨ, ਵਿਭੁਤੀ ਮਲੀ ਜਾਂਦੀ ਸੀ ਅਤੇ ਸਰੀਰ ਨੂੰ ਅਨੇਕ ਕਸ਼ਟ ਦਿੱਤੇ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਨੇ ਇਹ ਕੁਝ ਕਰਨੋਂ ਮੋੜਿਆ ਅਤੇ ਹਿਸਤ ਵਿਚ ਰਹਿ ਕੇ ਮਨ ਤੇ ਕਾਬੂ ਪਾਉਣ ਲਈ ਪ੍ਰੇਰਿਆ।ਉਨ੍ਹਾਂ ਦੈਵੀ ਗੁਣਾਂ ਤੇ ਨਿਰਭਰ ਸਰਬ-ਸਾਂਝੇ ਧਰਮ ਨੂੰ ਅਪਣਾਉਣ ਲਈ ਪ੍ਰਚਾਰ ਕੀਤਾ। ਉਨ੍ਹਾਂ ਨੇ ਮੁਸਲਮਾਨਾਂ ਨੂੰ ਸੱਚੇ-ਸੁੱਚੇ ਮੁਸਲਮਾਨ ਬਣਨ ਲਈ ਇਹ ਰਾਹ ਦੱਸਿਆ-
ਮਿਹਰੁ ਮਸੀਤ , ਸਿਦਕ ਮੁਸਲਾ , ਹੱਕ ਹਲਾਲ ਕੁਰਾਨ । ਸਰਮ ਸੁਨਤ , ਸੀਲ ਰੋਜ਼ਾ , ਹੋ ਮੁਸਲਮਾਨ ॥ ਕਰਣੀ ਕਾਬਾ , ਸਚੁ – ਪੀਰ , ਕਲਮਾ ਕਰਮ ਨਿਵਾਜ ॥ ਤਸਬੀ ਸਾਤਿਸੁ ਭਾਵਸੀ , ਨਾਨਕ ਰਖੈ ਲਾਜ ॥
ਇਸ ਤਰ੍ਹਾਂ ਜੋਗੀਆਂ ਨੂੰ ਵੀ ਮਨ ਤੇ ਕਾਬੂ ਪਾਉਣ ਲਈ ਭੇਖ-ਰਹਿਤ ਰਾਹ ਦੱਸਦਿਆਂ ਹੋਇਆਂ ਆਖਿਆ:
ਮੁੰਦਾ ਸੰਤੋਖ , ਸਰਮੁ ਪਤੁ ਝੋਲੀ , ਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ , ਜੁਗਤਿ ਡੰਡਾ ਪਰਤੀਤਿ ॥
ਉਨ੍ਹਾਂ ਹਰ ਇਕ ਨੂੰ ਸਰਬ-ਸਾਂਝੇ ਧਰਮ ਦਾ ਅਨੁਯਾਈ ਹੋਣ ਲਈ ਪ੍ਰੇਰਿਆ ਅਤੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਨੂੰ ਤਿਆਗ ਕੇ ਸ਼ੁੱਭ ਕਰਮ ਕਰਨ ਦਾ ਸੁਨੇਹਾ ਦਿੱਤਾ।
ਗਾਂਧੀ ਜੀ ਦੀ ਪ੍ਰਾਪਤੀ – ਵੀਹਵੀਂ ਸਦੀ ਵਿਚ ਮਹਾਤਮਾ ਗਾਂਧੀ ਜੀ ਦੀ ਅਹਿੰਸਾ ਤੇ ਸਤਿਆਗ੍ਰਹਿ ਦੀ ਨੀਤੀ ਵੀ ਦੱਸਦੀ ਹੈ ਕਿ ਮਨ ਤੇ ਇੰਨਾ ਕਾਬੂ ਹੋਵੇ ਕਿ ਵਿਰੋਧੀ ਦੇ ਜ਼ੁਲਮਾਂ ਨੂੰ ਅਮਨ-ਸ਼ਾਂਤੀ ਨਾਲ ਜਰਿਆ ਜਾ ਸਕੇ |ਗਾਂਧੀ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਅਪਰਾਧੀ ਦੀ ਆਤਮਾ ਕੰਬ ਉੱਠਦੀ ਹੈ ਤੇ ਉਹ ਹੋਰ ਅਪਰਾਧ ਕਰਨਾ ਬੰਦ ਕਰ ਦਿੰਦਾ ਹੈ।ਉਨ੍ਹਾਂ ਨੇ ਇਸ ਨੀਤੀ ਦੁਆਰਾ ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ।ਇਸ ਲਈ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਅਮਨ ਤੇ ਸ਼ਾਂਤੀ ਦਾ ਅਵਤਾਰ ਕਿਹਾ ਜਾਂਦਾ ਹੈ।
ਮਨ ਦਾ ਜੇਤੂ ਡੋਲਦਾ ਨਹੀਂ – ਮਨ ਦਾ ਜੇਤੂ ਜ਼ਰਾ ਭਰ ਵੀ ਨਹੀਂ ਡੋਲ੍ਹਦਾ। ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਵੇਲੇ ਦੇ ਹਾਕਮਾਂ ਨੂੰ ਖਰੀਆਂ-ਖਰੀਆਂ ਸੁਣਾਈਆਂ:
ਰਾਜੇ ਸ਼ੀਹ ਮੁਕੱਦਮ ਕੁੱਤੇ , ਜਾਇ ਜਗਾਇਨ ਬੈਠੇ ਸੁੱਤੇ ਜਾਂ ਕਲ ਕਾਤੀ ਰਾਜੇ ਕਸਾਈ , ਧਰਮ ਪੰਖ ਕਰ ਉਡਰਿਆ ॥ ਕੁੜ ਅਮਾਵਸ ਸਚ ਚੰਦਰਮਾ , ਦੀਸੈ ਨਾਹੀ ਕੈ ਚੜਿਆ ॥
ਸਿੱਟਾ – ਉਹ ਸ੍ਰੀ ਗੁਰੂ ਅਰਜਨ ਦੇਵ ਜੀ ਵਾਂਗ ਤੱਤੀ ਤਵੀ ਜਾਂ ਉਬਲਦੀ ਦੇਗ ਵਿਚ ਹੀ ਸਮਾਧੀ ਲਾ ਕੇ ‘ਤੇਰਾ ਭਾਣਾ ਮੀਠਾ ਲਾਗੇ’ ਦਾ ਗੀਤ ਮਿੱਠੀ ਸੁਰ ਨਾਲ ਗੁਣਗੁਣਾਉਂਦਾ ਹੈ।ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਖਿੜੇ ਮੱਥੇ ਆਪਣਾ ਸਰਬੰਸ ਵਾਰ ਦਿੰਦਾ ਹੈ, ਪਰ ਸੀ ਨਹੀਂ ਕਰਦਾ।ਉਹ ਮਨਸੂਰ ਵਾਂਗ ਬਲੀ ਤੇ ਚੜ੍ਹ ਕੇ ਵੀ ‘ਅਨਹਲਕ` ਕਹਿਣੋਂ ਨਹੀਂ ਟਲਦਾ ਤੇ ਮੌਤ ਨਾਲ ਮਖੌਲਾਂ ਕਰਦਾ ਹੈ। ਭਾਰਤ ਵਿਚ ਯੋਗੀ ਤਨ ਨੂੰ ਜਿੱਤ ਕੇ ਪ੍ਰਾਪਤੀ ਸਮਝਦੇ ਸਨ ਪਰ ਅਸਲ ਪ੍ਰਾਪਤੀ ਮਨ ਉੱਪਰ ਕਾਬੂ ਪਾਉਣਾ ਹੈ, ਜਿਸ ਨੇ ਮਨ ਜਿੱਤ ਲਿਆਉਹ ਤਨ ਤੇ ਉਸ ਪਿਛੋਂ ਜਗ ਦਾ ਜੇਤੂ ਹੋ ਨਿਬੜਦਾ ਹੈ।
Related posts:
About gyaniq
Leave a reply cancel reply.
Your email address will not be published. Required fields are marked *
This site uses Akismet to reduce spam. Learn how your comment data is processed .
Latest Posts
Popular post
- The advantages and disadvantages of living in a flat. IELTS Writing 7-8 + 9 Band Sample Task.
- Keeping pets in a flat. IELTS Writing 7-8 + 9 Band Sample Task 2 Essay Topic for students.
- If you were asked to choose between a dog and a cat for a pet, which would you choose and why?
- Why it is sometimes better not to tell the truth. IELTS Writing 7-8 + 9 Band Sample Task 2 Essay Topic for students.
- Is shopping still popular? IELTS Writing 7-8 + 9 Band Sample Task 2 Essay Topic for students.
- 1st in the World
- Children Story
- Creative Writing
- Do you know
- English Article
- English Essay
- English Idioms
- English Paragraph
- English Speech
- English Story
- Hindi Essay
- Hindi Letter Writing
- Hindi Paragraph
- Hindi Speech
- Hindi Stories
- Meaning of idioms
- Moral Value Story
- Poem Summery
- Precis Writing
- Punjabi Letters
- Punjabi Stories
- Script Writing
- Short Story
- Story for Kids
- Uncategorized
- हिंदी कहानियां
- ਪੰਜਾਬੀ ਨਿਬੰਧ
- ਪੰਜਾਬੀ ਪੱਤਰ
Useful Tags
- Privacy Policy
Hindi Gatha
Hindi Essays, English Essays, Hindi Articles, Hindi Jokes, Hindi News, Hindi Nibandh, Hindi Letter Writing, Hindi Quotes, Hindi Biographies
- हिंदी निबंध
- English Essays
- व्रत और कथाएं
- संस्कृत निबंध
- रोचक तथ्य
- जीवनियां
- हिंदी भाषण
- मराठी निबंध
- हिंदी पत्र
Punjabi Essay, Nibandh on "Man Jite Jag Jite", "ਮਨਿ ਜੀਤੈ ਜਗੁ ਜੀਤੁ " for Students of Class 6, 7, 8, 9 , 10, 11, 12 and Higher Classes in Punjabi Language Exam.
ਮਨਿ ਜੀਤੈ ਜਗੁ ਜੀਤੁ man jite jag jite.
ਭੂਮਿਕਾ : ਗੁਰੂ ਨਾਨਕ ਦੇਵ ਜੀ ਦੀ ਇਹ ਤੁਕ 'ਮਨਿ ਜੀਤੈ ਜਗੁ ਜੀਤੁ' ਦਾ ਭਾਵ ਹੈ ਮਨ ਦੇ ਜਿੱਤਣ ਨਾਲ ਸੰਸਾਰ ਜਿੱਤਿਆ ਜਾਂਦਾ ਹੈ; ਜਿਸ ਨੇ ਦਿਲ ਕਾਬੂ ਕੀਤਾ ਹੈ, ਉਹੀ ਜੇਤੁ ਹੈ; ਜ਼ੋਰ ਨਾਲ ਲੋਕਾਂ ਨੂੰ ਜਿੱਤਣ ਵਾਲਾ ਫ਼ਤਹਿ ਨਹੀਂ ਪਾਉਂਦਾ, ਜਿਹੜਾ ਪਰਾਏ ਦਿਲਾਂ ਨੂੰ ਮੁੱਠੀ ਵਿਚ ਕਰ ਲੈਂਦਾ ਹੈ, ਉਹ ਅਸਲ ਫ਼ਤਹਿ ਪ੍ਰਾਪਤ ਕਰਦਾ ਹੈ।
ਜੱਗ ਜਿੱਤਣ ਲਈ ਸ਼ਕਤੀ ਦੀ ਵਰਤੋਂ : ਮੁੱਢ-ਕਦੀਮ ਤੋਂ ਸ਼ਕਤੀਵਰ ਮਨੁੱਖ ਸਾਰੇ ਸੰਸਾਰ ਦਾ ਰਾਜਾ ਬਣਨ ਲਈ ਮਾਰ-ਧਾੜ ਤੇ ਖੂਨ-ਖਰਾਬਾ ਕਰਦਾ ਆਇਆ ਹੈ। ਇਸ ਹਵਸ ਨੂੰ ਪੂਰਿਆਂ ਕਰਨ ਲਈ ਦੁਆਪਰ ਯੁੱਗ ਵਿਚ ਕਰਵਾਂਪਾਂਡਵਾਂ ਵਿਚ ਕੁਰਕਸ਼ੇਤਰ ਵਿਖੇ ਮਹਾਂਭਾਰਤ ਦਾ ਯੁੱਧ ਹੋਇਆ। ਕਲਯੁੱਗ ਵਿਚ ਗੋਰੀਆਂ, ਗ਼ਜ਼ਨਵੀਆਂ ਤੇ ਅਬਦਾਲੀਆਂ ਆਦਿ ਨੇ ਭਾਰਤ ਦੀ ਪਵਿੱਤਰ ਧਰਤੀ ਨੂੰ ਲਤਾੜਿਆ। ਇਸੇ ਲਾਲਚ ਪਿੱਛੇ ਵੀਹਵੀਂ ਸਦੀ ਵਿਚ 1914-18 ਈ: ਅਤੇ 1939-45 ਈ: ਦੇ ਦੋ ਮਹਾਂਯੁੱਧ ਹੋਏ, ਹੁਣ ਤੀਜੇ ਯੁੱਧ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕਿੰਨੀ ਮਾਰੂ ਤੇ ਵਿਨਾਸ਼ਕਾਰੀ ਇਹ ਲਾਲਸਾ ਹੈ!
ਗੁਰੂ ਜੀ ਦੀ ਸਿੱਖਿਆ : ਗੁਰੂ ਨਾਨਕ ਦੇਵ ਜੀ ਨੇ ਇਸ ਇੱਕ ਤੁਕ ਰਾਹੀਂ ਰਾਜਿਆਂ ਨੂੰ ਇੱਕ ਬਹੁਮੁੱਲੀ ਸਿੱਖਿਆ ਦਿੱਤੀ ਹੈ, ਜੇ ਤੁਸੀਂ ਸਹੀ ਅਰਥਾਂ ਵਿਚ ਰਾਜੇ ਬਣਨਾ ਚਾਹੁੰਦੇ ਹੋ ਤਾਂ ਆਪਣੀ ਪਰਜਾ ਦੇ ਦਿਲਾਂ ਨੂੰ ਜਿੱਤੋ, ਮਾਰਕਟਾਈ, ਲੁੱਟ-ਖਸੁੱਟ ਨਾਲ ਜਗਤ ਦੇ ਦਿਲਾਂ ਨੂੰ ਨਹੀਂ ਜਿੱਤਿਆ ਜਾ ਸਕਦਾ। ਉਨਾਂ ਦੇ ਦਿਲਾਂ ਨੂੰ ਜਿੱਤਣ ਲਈ ਤਾਂ ਉਨ੍ਹਾਂ ਦਾ ਦਰਦੀ ਬਣਨਾ ਪਵੇਗਾ, ਉਨ੍ਹਾਂ ਦੇ ਦੁੱਖਾਂ ਨੂੰ ਦਿਲੋਂ-ਮਨੋਂ ਦੂਰ ਕਰਨਾ ਪਵੇਗਾ। ਕਹਿੰਦੇ ਹਨ ਕਿ ਤੇਤੇ ਯੁਗ ਵਿਚ ਜਦ ਰਾਜੇ ਜਨਕ ਨੂੰ ਦੇਵਤੇ ਸਵਰਗ ਵਿਚ ਲਿਜਾ ਰਹੇ ਸਨ ਤਾਂ ਉਨ੍ਹਾਂ ਨਰਕਧਾਰੀਆਂ ਦੀ ਚੀਖ਼ਪੁਕਾਰ ਸੁਣੀ। ਉਨ੍ਹਾਂ ਦੀ ਜਿੱਦ ’ਤੇ ਨਰਕ ਖ਼ਾਲੀ ਕੀਤਾ ਗਿਆ ਤੇ ਸਭ ਨਰਕਧਾਰੀਆਂ ਨੂੰ ਸਵਰਗ ਪਹੁੰਚਾਇਆ ਗਿਆ ।
ਮਹਾਂਪੁਰਖਾਂ ਦੇ ਵਿਚਾਰ : ਕਲਯੁਗ ਵਿਚ ਯਿਸੂ ਮਸੀਹ, ਹਜ਼ਰਤ ਮੁਹੰਮਦ ਸਾਹਿਬ , ਮਹਾਤਮਾ ਬੁੱਧ ਤੇ ਗੁਰੂ ਨਾਨਕ ਦੇਵ ਜੀ ਆਦਿ ਅਜਿਹੇ ਮਹਾਂਵਿਅਕਤੀ ਹੋਏ ਜਿਨ੍ਹਾਂ ਜਨਤਾ ਦੇ ਦਿਲਾਂ ਨੂੰ ਜਿੱਤਿਆ ਤੋਂ ਹੁਣ ਤੱਕ ਉਨ੍ਹਾਂ ਦੇ ਮਨਾਂ 'ਤੇ ਰਾਜ ਕਰ ਰਹੇ ਹਨ। ਇਨ੍ਹਾਂ ਨੂੰ ਹੁਣ ਵੀ ਲੋਕਾਈ ਪੀਰ-ਪੈਗੰਬਰ ਜਾਣ ਕੇ ਸਿਮਰਦੀ, ਸਤਿਕਾਰਦੀ ਤੇ ਵਡਿਆਉਂਦੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਪਿਆਰਦੀ ਰਹੇਗੀ।
ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਪਣੀ ਪਰਜਾ ਦੀ ਖ਼ਬਰ-ਸਾਰ ਲਿਆ ਕਰਦਾ ਸੀ। ਇੱਕ ਵਾਰੀ ਅੰਨ ਦੀ ਘਾਟ ਕਾਰਨ ਕਾਲ ਪੈ ਗਿਆ। ਮਹਾਰਾਜੇ ਨੇ ਆਪਣੇ ਅੰਨ ਭੰਡਾਰ ਮੁਫ਼ਤ ਵੰਡਣ ਦਾ ਆਦੇਸ਼ ਦੇ ਦਿੱਤਾ ਜਿੰਨਾ ਕੋਈ ਚੁੱਕ ਸਕੇ , ਲੈ ਜਾਵੇ। ਇੱਕ ਅਜਿਹੇ ਭੰਡਾਰੇ ਕੋਲ ਮਹਾਰਾਜਾ ਆਪ ਬਦਲੇ ਹੋਏ ਵੇਸ ਵਿਚ ਖੜਾ ਸੀ। ਇੱਕ ਬੱਚਾ ਆਪਣੇ ਬੁੱਢੇ ਬਾਬੇ ਦੀ ਡੰਗੋਰੀ ਫੜੀ ਆ ਗਿਆ। ਬਾਬੇ ਨੇ ਆਪਣੀ ਚਾਦਰ ਦਾਣਿਆਂ ਨਾਲ ਏਨੀ ਭਰੀ ਕਿ ਉਸ ਕੋਲੋਂ ਚੁੱਕੀ ਨਾ ਜਾਵੇ। ਮਹਾਰਾਜਾ ਆਪ ਦਾਣਿਆਂ ਦੀ ਪੰਡ ਚੁੱਕ ਕੇ ਉਸ ਦੇ ਘਰ ਛੱਡ ਆਇਆ। ਜਾਂਦਿਆਂ ਬਾਬੇ ਨੇ ਮਹਾਰਾਜੇ ਨੂੰ ਆਕਾਸ਼ ਨੂੰ ਹਿਲਾ ਦੇਣ ਵਾਲੀਆਂ ਅਸੀਸਾਂ ਦਿੱਤੀਆਂ। ਘਰ ਪੁੱਜ ਕੇ ਬਾਬੇ ਦੇ ਜ਼ੋਰ ਪਾਉਣ ’ਤੇ ਪਾਂਡੀ ਨੇ ਦੱਸਿਆ- ਮਹਾਰਾਜ ਹਾਂ, ਪਰ ਪਰਜਾ ਦਾ ਪਾਂਡੀ ਹਾਂ। ਬਾਬੇ ਦੀਆਂ ਭੁੱਬਾਂ ਨਿਕਲ ਗਈਆਂ, ਮੇਰੇ ਕੋਲੋਂ ਇਹ ਕਿੰਨਾਂ ਵੱਡਾ ਪਾਪ ਹੋ ਗਿਆ ਹੈ।
ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਰੱਖਿਆ ਲਈ ਪੁਲਿਸ ਵੱਲੋਂ ਕੀਤੇ ਗਏ ਇਹਤਿਆਤੀ ਰੱਖਿਆ ਪ੍ਰਬੰਧ ਦੀ ਵਿਰੋਧਤਾ ਕਰਿਆ ਕਰਦੇ ਹੋਏ ਕਹਿੰਦੇ ਸਨ ਕਿ ਜੇ ਲੋਕਾਂ ਨੂੰ ਮੇਰੀ ਜ਼ਰੂਰਤ ਨਹੀਂ ਤਾਂ ਮੈਨੂੰ ਜਿਉਣ ਦਾ ਕੋਈ ਹੱਕ ਨਹੀਂ। ਇਹ ਲੋਕ ਹੀ ਮੇਰੇ ਅੰਗ-ਰੱਖਿਅਕ ਹਨ।
ਸਿੱਟਾ : ਸੋ, ਲੋਕ-ਰਾਜ ਵਿਚ ਵੀ ਰਾਜਸੀ ਨੇਤਾਵਾਂ ਨੂੰ ਚੋਣਾਂ ਵਿਚ ਕੋਰੇ ਵਾਅਦੇ ਕਰ ਕੇ ਜਿੱਤ ਕੇ ਜਨਤਾ ਵੱਲ ਮੰਹ ਨਹੀਂ ਫੇਰ ਲੈਣਾ ਚਾਹੀਦਾ ਸਗੋਂ ਉਨ੍ਹਾਂ ਦੀ ਭਲਾਈ ਕਰ ਕੇ ਉਨ੍ਹਾਂ ਦੇ ਦਿਲਾਂ ਨੂੰ ਜਿੱਤਣਾ ਚਾਹੀਦਾ ਹੈ। ਅਜਿਹੇ ਹਰਮਨ-ਪਿਆਰੇ ਨੇਤਾਵਾਂ ਨੂੰ ਅੰਗ-ਰੱਖਿਅਕਾਂ ਦੀ ਲੋੜ ਨਹੀਂ ਪਵੇਗੀ। ਉਹ ਜਿਧਰ ਵੀ ਜਾਣਗੇ, ਲੋਕੀ ਹੱਥੀਂ ਛਾਵਾਂ ਕਰਨਗੇ, ਆਪਣਿਆਂ ਦਿਲਾਂ ਦੇ ਰਾਜਿਆਂ ਨੂੰ ਵਡਿਆਉਂਦਿਆਂ ਉਨ੍ਹਾਂ ਦੇ ਮੂੰਹ ਨਹੀਂ ਸੁੱਕਣਗੇ।
Posted by: Hindi Gatha
Post a comment, hindi gatha.com हिंदी गाथा.
यहाँ पर खोंजे
श्रेणियां.
हिंदी गाथा
हिंदी निबंध | हिंदी अनुछेद | हिंदी पत्र लेखन | हिंदी साहित्य | हिंदी भाषण | हिंदी समाचार | हिंदी व्याकरण | हिंदी चुट्कुले | हिंदी जीवनियाँ | हिंदी कवितायेँ | हिंदी भाषण | हिंदी लेख | रोचक तथ्य |
महत्वपूर्ण लिंक्स
- About - Hindi Gatha
- Hindi Essays
- हिन्दी पत्र
- English Essay
- सामाजिक मुद्दों पर निबंध
संपादक संदेश
हिन्दी गाथा एप इंस्टॉल करें.
यहाँ खोजें
Menu footer widget.
- Privacy Policy
- ਪੰਜਾਬੀ-ਨਿਬੰਧ
- Punjabi Grammar
- ਪੰਜਾਬੀ-ਭਾਸ਼ਾ
- ਪੰਜਾਬੀ ਪੇਪਰ
- ਕਹਾਣੀਆਂ
- ਵਿਆਕਰਣ
- Letter Writing
Punjabi Essay, Lekh on "Mann Jite Jag Jitu", "ਮਨ ਜੀਤੇ ਜਗ ਜੀਤੁ" Punjabi Paragraph, Speech for Class 8, 9, 10, 11, 12 Students in Punjabi Language.
ਮਨ ਜੀਤੇ ਜਗ ਜੀਤੁ mann jite jag jitu.
ਇਹ ਅਤਿ ਸੁੰਦਰ ਤੁਕ ਸਰਬ ਸਾਂਝੇ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ । ਇਸਦਾ ਅਰਥ ਹੈ ਕਿ ਜਿਸ ਨੇ ਮਨ ਜਿੱਤ ਲਿਆ ਭਾਵ ਮਨ ਤੇ ਕਾਬੂ ਪਾ ਲਿਆ ਸਮਝੋ ਉਸ ਨੇ ਸਾਰਾ ਸੰਸਾਰ ਜਿੱਤ ਲਿਆ। ਪਰ ਸਵਾਲ ਹੈ ਮਨ ਜਿੱਤਿਆ ਕਿਵੇਂ ਜਾਵੇ ?
ਹਰ ਜੀਵ ਅੰਦਰ ਦੋ ਸ਼ਕਤੀਆਂ ਹੁੰਦੀਆਂ ਹਨ । ਦੇਵ ਸ਼ਕਤੀ ਅਤੇ ਦਾਨਵ ਸ਼ਕਤੀ । ਇਹ ਵਿਸ਼ੇ ਵਿਕਾਰ ਹਨ-ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ । ਉਸ ਪਾਣੀ ਦੀ ਚੰਚਲ ਮਨ ਤੇ ਜਿੱਤ ਹੁੰਦੀ ਹੈ ਜਿਸ ਦੇ ਮਨ ਦੀਆਂ ਵਾਗਾਂ ਦੇਵ ਸ਼ਕਤੀ ਦੇ ਹੱਥ ਵਿਚ ਹੁੰਦੀਆਂ ਹਨ । ਇਨ੍ਹਾਂ ਵਿਕਾਰਾਂ ਤੇ ਕਾਬੂ ਪਾ ਲੈਣਾ ਹੀ ਮਨ ਨੂੰ ਜਿੱਤ ਲੈਣਾ ਹੈ ।
ਪਹਿਲਾਂ ਮਨ ਨੂੰ ਜਿੱਤਣ ਲਈ ਘਰ ਬਾਹਰ ਛੱਡ ਕੇ ਜੰਗਲਾਂ ਵਿਚ ਜਾ ਕੇ ਆਸਣ ਲਾਏ ਜਾਂਦੇ ਸਨ । ਸਰੀਰ ਨੂੰ ਅਨੇਕਾਂ ਕਸ਼ਟ ਦਿੱਤੇ ਜਾਂਦੇ ਸਨ । ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥ ਵਿਚ ਰਹਿ ਕੇ ਮਨ ਤੇ ਕਾਬੂ ਪਾਉਣ ਲਈ ਪ੍ਰੇਰਿਆ । ਕਾਮ, ਕ੍ਰੋਧ, ਲੋਭ , ਮੋਹ ਅਤੇ ਹੰਕਾਰ । ਤਿਆਗ ਕੇ ਸ਼ੁਭ ਅਮਲ ਕਰਨ ਦਾ ਸੁਨੇਹਾ ਦਿੱਤਾ ।
ਮਨੇ ਨੂੰ ਜਿੱਤ ਲੈਣ ਵਾਲਾ ਮਨੁੱਖ ਕਦੇ ਡਰਦਾ ਨਹੀਂ। ਗੁਰੂ ਨਾਨਕ ਦੇ ਜੀ ਨੇ ਵਕਤ ਦੇ ਹਾਕਮ ਨੂੰ ਨਿਡਰ ਹੋ ਕੇ ਖਰੀਆਂ-ਖਰੀਆਂ ਸੁਣਾਈਆਂ । ਗੁਰੂ ਗੋਬਿੰਦ ਸਿੰਘ ਜੀ ਨੇ ਖਿੜੇ ਮੱਥੇ ਸਰਬੰਸ ਵਾਰ ਦਿੱਤਾ । ਮਨਸੂਰ ਨੇ ਸੂਲੀ ਚੜ ਕੇ ਵੀ 'ਅਨਲਹੱਕ' ਦਾ ਨਾਹਰਾ ਲਾਉਣਾ ਨਾ ਛੱਡਿਆ ।
ਸਾਧੂ ਸੰਤ ਘਰ ਬਾਹਰ ਤਿਆਗ ਕੇ ਜੰਗਲਾਂ ਵਿਚ ਭੁੱਖੇ ਪਿਆਸੇ ਤਪੱਸਿਆ ਕਰ ਕੇ ਆਪਣੇ ਮਨ ਨੂੰ ਮਾਰਨ ਦਾ ਯਤਨ ਕਰਦੇ ਰਹੇ । ਰਾਜੇ ਮਹਾਰਾਜੇ ਜੱਗ ਜਿੱਤਣ ਦਾ ਯਤਨ ਕਰਦੇ ਰਹੇ । ਇਸ ਕੰਮ ਲਈ . ਖੂਨ ਦੀਆਂ ਨਦੀਆਂ ਤੱਕ ਵਹਾਉਂਦੇ ਰਹੇ ਸਨ ।
ਸਿਆਣੇ ਕਹਿੰਦੇ ਹਨ ਕਿ ਮਨੁੱਖ ਨੂੰ ਸੰਤੁਲਤ ਜੀਵਨ ਜੀਉਣਾ ਚਾਹੀਦਾ ਹੈ ਅਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਮਨ ਦੀ ਇੱਛਾਵਾਂ ਨੂੰ ਕੰਟਰੋਲ ਕਰਕੇ ਕਰਨਾ ਚਾਹੀਦਾ ਹੈ । ਲੇਕਿਨ ਇਸ ਮਾਰਗ ਤੇ ਚੱਲਣ ਦਾ ਢੰਗ ਸਾਨੂੰ ਕੋਈ ਸੰਤ ਮਹਾਤਮਾ ਹੀ ਦੱਸ ਸਕਦਾ ਹੈ ।
ਜਿਸ ਨੇ ਆਪਣੇ ਮਨ ਦੀ ਇੱਛਾਵਾਂ ਨੂੰ ਜਿੱਤ ਲਿਆ ਸਮਝੋ ਉਸ ਨੇ ਪਰਮਾਤਮਾ ਨੂੰ ਪਾ ਲਿਆ । ਜਿਹੜਾ ਮਨੁੱਖ ਕਾਮ, ਕ੍ਰੋਧ, ਲੋਭ, ਮੋਹ - ਹੰਕਾਰ ਵਰਗੇ ਔਗੁਣਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਉਸ ਮਨੁੱਖ ਦੀ ਸਾਰੇ ਸਮਾਜ ਵਿੱਚ ਇੱਜ਼ਤ ਹੁੰਦੀ ਹੈ ਇਥੋਂ ਤੱਕ ਕਿ ਲੋਕ ਉਸ ਨੂੰ ਪੂਜਣ ਵੀ ਲੱਗ ਜਾਂਦੇ ਹਨ । ਲੋਕ ਉਸ ਮਨੁੱਖ ਦੇ ਪਿੱਛੇ ਤੁਰਨ ਵਿੱਚ ਮਾਣ ਮਹਿਸੂਸ ਕਰਦੇ ਹਨ ।
ਸਾਨੂੰ ਇਸ ਤੋਂ ਵੱਡੀ ਮਿਸਾਲ ਹੋਰ ਕਿਧਰੇ ਨਹੀਂ ਮਿਲ ਸਕਦੀ ਕਿ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਉੱਤੇ ਬੈਠ ਕੇ ਵੀ. 'ਤੇਰਾ । ਭਾਣਾ ਮੀਠਾ ਲਾਗੈ' ਦਾ ਉਚਾਰਣ ਕਰਦੇ ਰਹੇ । ਇਹ ਸਭ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਉਹਨਾਂ ਦਾ ਆਪਣੇ ਮਨ ਨੂੰ ਅਡੋਲ ਨਹੀਂ ਹੋਣ ਦਿੱਤਾ ਸੀ ਤੇ ਪਰਮਾਤਮਾ ਦੇ ਭਾਣੇ ਨੂੰ ਹੱਸਦੇ ਹੋਏ ਸਹਿਣ ਕੀਤਾ । ਇਸੇ ਲਈ ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ ।
You may like these posts
Post a comment.
- English to Punjabi Keyboard tool
Categories - ਸ਼੍ਰੇਣੀਆਂ
- Punjabi Letter
- Punjabi-Essay
- Punjabi-Grammar
- Punjabi-Language
- ਪੰਜਾਬੀ-ਕਹਾਣੀਆਂ
Popular Posts - ਪ੍ਰਸਿੱਧ ਪੋਸਟ
Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.
Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.
Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.
Tags - ਟੈਗਸ.
- Akbar-Birbal-Story
- Dosti Status
- Facebook-Status
- Instagram-Status
- Letter-to-Editor
- Punjabi Application
- Punjabi Family Letter
- Punjabi formal Letter
- Punjabi Informal Letter
- Punjabi_Folk_Wisdom
- Punjabi_Idioms
- Punjabi-Lekh
- Punjabi-Moral-Stories
- Punjabi-Paragraph
- Punjabi-Sample-Paper
- Punjabi-Speech
- Punjabi-Status
- Punjabi-Synonyms
- Punjabi-Vyakaran
- Short-Stories-Punjabi
- Tenali-Rama-Story
- Unseen-Paragraph
- WhatsApp-Status
- ਅਣਡਿੱਠਾ ਪੈਰਾ
- ਆਂਪੰਜਾਬੀ ਪੱਤਰ
- ਸੱਦਾ-ਪੱਤਰ
- ਸਮਾਨਾਰਥਕ-ਸ਼ਬਦ
- ਦੋਸਤੀ ਸਟੇਟਸ
- ਪੰਜਾਬੀ ਚਿੱਠੀ
- ਪੰਜਾਬੀ ਚਿੱਠੀਆਂ
- ਪੰਜਾਬੀ ਪੱਤਰ
- ਪੰਜਾਬੀ-ਸਟੇਟਸ
- ਪੰਜਾਬੀ-ਪਰਾਗ੍ਰਾਫ
- ਪੰਜਾਬੀ-ਲੇਖ
- ਪੰਜਾਬੀ-ਵਿਆਕਰਣ
- ਪੱਤਰ ਲੇਖਨ
- ਮੁਹਾਵਰੇ
- ਲੋਕ_ ਅਖਾਣ
- ਲੋਕ_ਸਿਆਣਪਾਂ
Grammar - ਵਿਆਕਰਣ
- 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
- 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
- 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
- 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
- 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
- 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
- 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
- 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
- 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
- Continue Reading...
Popular Links - ਮਹੱਤਵਪੂਰਨ ਲਿੰਕ
- ਪੰਜਾਬੀ ਵਿਆਕਰਣ
- ਪੰਜਾਬੀ ਨਮੂਨਾ ਪੇਪਰ
IMAGES
VIDEO
COMMENTS
Man Jite Jag Jit. ਰੂਪ-ਰੇਖਾ- ਭੂਮਿਕਾ, ਮਹਾਂਵਾਕ ਦਾ ਪਹਿਲਾ ਪੱਖ, ਮਨ ਉੱਤੇ ਕਾਬੂ ਪਾਉਣਾ, ਮਨ ਨੂੰ ਜਿੱਤ ਕੇ ਹੀ ਸਮਝਿਆ ਜਾ ਸਕਦਾ ਹੈ, ਮਨ ਨੂੰ ਕਿਵੇਂ ਜਿੱਤਿਆ ਜਾਵੇ, ਸੰਤੁਲਿਤ ਜੀਵਨ ਜੀਓ, ਗੁਰੂ …
Mann Jite Jag Jite. ਜਾਣ-ਪਛਾਣ: ‘ਮਨ ਜੀਤੇ ਜੱਗ ਜੀਤ’ ਦਾ ਮਹਾਂਵਾਕ ਜੀਵਨ ਦੀ ਅਟੱਲ ਸੱਚਾਈ ਨਾਲ ਭਰਪੂਰ ਹੈ।ਇਹ ਅਟੱਲ ਸੱਚਾਈ ਹਰ ਦੇਸ਼ ਅਤੇ ਹਰ ਸਮੇਂ ਦੇ ਮਨੁੱਖਾਂ ਉੱਤੇ ਲਾਗੂ ਹੁੰਦੀ ਹੈ ਕਿ ਜਿਹੜਾ …
In this article, we are providing Man Jeete Jag Jeet Essay in Punjabi. ਮਨ ਜੀਤੇ ਜੱਗ ਜੀਤ ਲੇਖ | Essay in 200, 300, 500 words For Students.
Man Jite Jag Jeet. ਭੂਮਿਕਾ–ਮਨ ਜੀਤੈ ਜਗ ਜੀਤ ਦੇ ਅਰਥ ਹਨ- ਮਨ ਤੇ ਕਾਬੂ ਪਾਉਣ ਨਾਲ ਜਗ ਦੀ ਪਾਤਸ਼ਾਹੀ ਪ੍ਰਾਪਤ ਹੋ ਜਾਂਦੀ ਹੈ । ਇਹ ਕਥਨ ਗੁਰੁ ਨਾਨਕ ਦੇਵ ਜੀ ਦਾ ਹੈ।. ਮੁੱਢ ...
ਮਨ ਜੀਤੇ ਜਗੁ ਜੀਤMann Jite Jag Jeet. ਗੁਰਬਾਣੀ ਦਾ ਉਪਰੋਕਤ ਮਹਾਂਵਾਕ ਸਿੱਖਾਂ ਦੀ ਪਹਿਲੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਮਣੀ ਰਚਨਾ 'ਜਪੁਜੀ ਸਾਹਿਬ ਵਿਚੋਂ ਹੈ ...
ਮਨਿ ਜੀਤੈ ਜਗੁ ਜੀਤ. ਅਰਥ : ‘ਮਨਿ ਜੀਤੈ ਜਗੁ ਜੀਤੁ’ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਹ ਬਾਣੀ ‘ਜਪੁਜੀ ਸਾਹਿਬ ਦੀ 27ਵੀਂ ਪਉੜੀ ...
ਇਹ ਤੱਕ ਗੁਰੂ ਨਾਨਕ ਦੇਵ ਜੀ ਦੁਆਰਾ ‘ਜਪੁਜੀ ਸਾਹਿਬ’ ਵਿੱਚ ਉਚਾਰੀ ਗਈ ਹੈ। ਇਹ ਅਟੱਲ ਸੱਚਾਈ ਨਾਲ ਭਰਪੂਰ ਹੈ। ਇਹ ਹਰ ਮਨੁੱਖ ਤੇ ਲਾਗੂ ਹੁੰਦੀ ਹੈ। ਜਿਹੜਾ ਮਨੁੱਖ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ, …
Man Jite Jag Jite. ਭੂਮਿਕਾ : ਗੁਰੂ ਨਾਨਕ ਦੇਵ ਜੀ ਦੀ ਇਹ ਤੁਕ 'ਮਨਿ ਜੀਤੈ ਜਗੁ ਜੀਤੁ' ਦਾ ਭਾਵ ਹੈ ਮਨ ਦੇ ਜਿੱਤਣ ਨਾਲ ਸੰਸਾਰ ਜਿੱਤਿਆ ਜਾਂਦਾ ਹੈ; ਜਿਸ ਨੇ ਦਿਲ ਕਾਬੂ ਕੀਤਾ ਹੈ, ਉਹੀ ਜੇਤੁ ਹੈ; ਜ਼ੋਰ ਨਾਲ …
ਹਰ ਜੀਵ ਅੰਦਰ ਦੋ ਸ਼ਕਤੀਆਂ ਹੁੰਦੀਆਂ ਹਨ । ਦੇਵ ਸ਼ਕਤੀ ਅਤੇ ਦਾਨਵ ਸ਼ਕਤੀ । ਇਹ ਵਿਸ਼ੇ ਵਿਕਾਰ ਹਨ-ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ । ਉਸ ਪਾਣੀ ਦੀ ਚੰਚਲ ਮਨ ਤੇ ਜਿੱਤ ਹੁੰਦੀ ਹੈ ਜਿਸ ਦੇ ਮਨ …